ਭਾਰਤ 'ਚ ਜਾਤ ਦੇ ਨਾਮ 'ਤੇ ਅਕਸਰ ਹੀ ਵਿਤਕਰਾ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਪਣੇ ਆਪ ਨੂੰ ਵਿਕਸਤ ਕਹਾਉਂਦੇ ਮੁਲਕ ਇੰਗਲੈਂਡ ਤੋਂ ਵੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਖਬਰ ਲੰਡਨ ਤੋਂ ਸਾਹਮਣੇ ਆਈ ਹੈ। ਜਿੱਥੇ ਨਰਸਾਂ ਨੇ ਇਕ ਸਿੱਖ ਮਰੀਜ਼ ਦੀ ਦਾੜ੍ਹੀ ਨੂੰ ਪਲਾਸਟਿਕ ਦੇ ਦਸਤਾਨੇ ਨਾਲ ਬੰਨ੍ਹ ਕੇ ਰੱਖ ਦਿੱਤਾ ਤੇ ਉਸ ਨੂੰ ਪਿਸ਼ਾਬ 'ਚ ਛੱਡ ਦਿੱਤਾ। ਇਸ ਤੋਂ ਬਾਅਦ ਪੀੜਤ ਨੂੰ ਉਹ ਭੋਜਨ ਦਿੱਤਾ ਗਿਆ ਜੋ ਉਹ ਧਾਰਮਿਕ ਕਾਰਨਾਂ ਕਰਕੇ ਨਹੀਂ ਖਾ ਸਕਦਾ ਸੀ। ਇਹ ਦਾਅਵਾ ਯੂਕੇ ਦੇ ਚੋਟੀ ਦੇ ਨਰਸਿੰਗ ਵਾਚਡੌਗ ਦੇ ਇੱਕ ਸੀਨੀਅਰ ਵ੍ਹਿਸਲਬਲੋਅਰ ਨੇ ਕੀਤਾ ਹੈ।
.
Discrimination against a Sikh patient in England, the nurses kept him hungry, threw his turban on the floor.
.
.
.
#englandnews #sikhism #punjabnews